It is the very first time in the history of Punjabi Music, a song is created on the basis of the glorification of the #SCRIPT of it’s native language.
Being a #Punjabi I feel so fortunate that we are one of those communities who has their own Alphabets (ਅੱਖਰ) so let’s cherish & admire this treas...
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ
ਕਰਤੇ ਨੇ ਬਖ਼ਸ਼ੀ ਕਵਿਤਾ
ਕਰਤੇ ਨੇ ਬਖ਼ਸ਼ੀ ਕਵਿਤਾ
1.ਜਿਹਨੂੰ ਖ਼ੁਦ ਬਣਾ ਕੇ ਸ਼ਾਯਰ, ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
2.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ
ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ
ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ !
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
ਕੋਇਲਾਂ......
3.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ;
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ;
ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ !
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
[Extended Verses 4,5,6]
4.ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਆ ਜਿਹੜੀ ਆਸ਼ਕਾਂ ਨੂੰ ਖਿੱਚਦੀ , ਉਸ ਡੋਰ ਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
5.ਆ ਚੰਨ ਚਮਕ ਚਮਕ ਹਸਦਾ ,ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਨ ਹੋਵੇ , ਰਿਸ਼ਮਾਂ ਨੂੰ ਮਾਣ ਹੋਵੇ
ਆ ਚੰਨ ਚਮਕ ਚਮਕ ਹਸਦਾ ,ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਨ ਹੋਵੇ , ਰਿਸ਼ਮਾਂ ਨੂੰ ਮਾਣ ਹੋਵੇ
ਆ ਜਿਹਦੇ ਸਦਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
6.ਆ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਆ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਜਿਸ ਨਾਲ਼ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
7.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
8.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
Gurmukhi Da Beta was written by Satinder Sartaaj.
Gurmukhi Da Beta was produced by Beat Minister.
Satinder Sartaaj released Gurmukhi Da Beta on Fri Jun 21 2019.