[Verse 1]
ਕਦੇ ਮੋਟਰ ਸੜ ਗਈ
ਕਦੇ ਬੋਰ ਖੜ ਗਿਯਾ
ਕਦੇ ਪੈਂਦਾ ਸੋਕਾ
ਕਦੇ ਸਬ ਕੂਛ ਹੜ ਗਿਯਾ
ਕਿਸ਼ਤਾਂ ਬੈਂਕ ਦਿਯਾਂ ਟੁਟ ਗੀਯਾਂ
ਕਿਸ਼ਤਾਂ ਬੈਂਕ ਦਿਯਾਂ ਟੁਟ ਗੀਯਾਂ
ਓਏ ਆਗਿਆ ਚੜ ਕੇ ਟਾਣਾ
[Hook]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
[Bridge]
ਸਾਰੀ ਦੁਨੀਆ ਦਾ ਅੰਨਦਾਤਾ
ਸਾਰੀ ਦੁਨੀਆ ਦਾ ਅੰਨਦਾਤਾ
ਓੲ ਸੋਂਦਾ ਭੂਖਣ ਭਾਣਾ
[Hook]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
[Verse 2]
ਗਿੱਟੇ ਗੋਢੇ ਰੈਣ ਗੋਹੇ ਵਿਚ ਲਿਬੜੇ
ਡੰਗਰਾਂ ਚ ਡੰਗਰ ਹੋਅੇ
ਉਠ ਤੜਕੇ ਤੇ ਚਲਦੇ ਮਸ਼ੀਨ ਵਾਂਗ
ਜਿਉਂਦੇ ਜੀ ਹੋਗੇ ਮੋਅੇ
(x2)
ਅੇਸ ਮੂੰਹ ਫੁਲ ਸੀਨੇ ਤਾਂ ਲਗਦੈ
ਅੇਸ ਮੂੰਹ ਫੁਲ ਸੀਨੇ ਤਾਂ ਲਗਦੈ
ਸਾਂਹਾਂ ਦੇ ਨਾਲ ਜਾਣਾ
[Hook]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
[Verse 3]
ਸਾਡੀ ਵੱਟਾਂ ਉੱਤੇ ਰੁਲ ਗੀ ਜਵਾਨੀ
ਜਵਾਨੀ ਰੈਗੀ ਕਿਸ ਕੰਮ ਦੀ?
ਦੋ ਰੋਟੀਆਂ ਅਚਾਰ ਨਾਲ ਰੁਖਿਆਂ
ਕਦਰ ਬੱਸ ਇਸ ਚੱਮ ਦੀ
(x2)
ਜਿੰਨਾ ਮੈਂ ਸੁਲਜਾਂਦਾਂ ਜਾਂਵਾਂ
ਜਿੰਨਾ ਮੈਂ ਸੁਲਜਾਂਦਾਂ ਜਾਂਵਾਂ
ਹੋਰ ਉਲਜ ਦਾ ਤਾਣਾ
[Hook]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
[Verse 4]
ਮੇਰਾ ਗੋਡਿਆਂ ਤੋਂ ਘਸਿਆ ਪਜਾਮਾ
ਮੈਂ ਬਾਰ ਬਾਰ ਲਾਂਵਾਂ ਟਾਕਿਆਂ
ਮੇਰੀ ਰੁਲੀ ਮੁਮਤਾਜ਼ ਗਰੀਬੀ ਵਿਚ
ਸਾਰਾ ਦਿਨ ਪੱਥੇ ਪਾਥਿਆਂ
(x2)
ਸਾਡੀ ਵਾਰੀ ਲੱਗਦੈ ਮਾਨਾ
ਸਾਡੀ ਵਾਰੀ ਲੱਗਦੈ ਮਾਨਾ
ਓੲ ਰੱਬ ਵੀ ਹੋ ਗਿਆ ਕਾਣਾ
[Hook]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
[Verse 5]
ਪੈਗੀ ਨਰਮੇ ਨੂੰ ਸੁੰਡੀ ਗੱਨਾ ਸੁਕਿਆ
ਦਸ ਹੁਣ ਕੀ ਕਰਿਅੇ?
ਮੁੰਡਾ ਵੇਲਾ ਜਵਾਨ ਹੋਇਆ
ਕੁੜਿਆਂ ਕੇੜੇ ਖੂਹੇ ਡੁਬ ਮਰਿਅੇ?
(x2)
ਮਰ ਮਰ ਜਿਉਣ ਨਾਲੋਂ ਤਾਂ ਚੰਗੈ
ਮਰ ਮਰ ਜਿਉਣ ਨਾਲੋਂ ਤਾਂ ਚੰਗੈ
ਹੋ ਇਕੋ ਦਿਨ ਮਰ ਜਾਣਾ
[Hook (Chorus fade)]
ਜੱਟ ਦੀ ਜੂਣ ਬੂਰੀ
ਤੜਪ ਤੜਪ ਮਰ ਜਾਣਾ
ਜੱਟ ਦੀ ਜੂਣ ਬੂਰੀ
ਰਿੜਕ ਰਿੜਕ ਮਰ ਜਾਣਾ
Jatt Di Joon Buri was written by Babbu Maan.
Babbu Maan released Jatt Di Joon Buri on Thu Jan 01 2004.