ਸ਼ਾਇਰਾਂ ਦੀਆਂ ਕਲਮਾਂ ਦੇ ਹੁਣ
ਫੜਕਣ ਨਾ ਡੌਲੇ ਯਾਰਾ
ਹੁਣ ਤਾਂ ਕਿਰਦਾਰ ਫੁੱਲਾਂ ਤੋਂ
ਸਭ ਦੇ ਨੇ ਹੌਲੇ ਯਾਰਾ
ਖਾ ਗਿਆ ਜੰਗ ਸੂਰਮਿਆਂ ਦੀਆਂ
ਤੇਗਾਂ ਦੀਆਂ ਧਾਰਾਂ ਨੂੰ ਹੁਣ
ਚੁੰਨ੍ਹੀ ਪਹਾੜਾਂ ਤੋਂ ਭਾਰੀ
ਲੱਗਦੀ ਮੁਟਿਆਰਾਂ ਨੂੰ ਹੁਣ
ਅੱਜ-ਕੱਲ੍ਹ ਤਾਂ ਯਾਰ ਮਾਰਦੇ
ਯਾਰਾ ਓਏ ਯਾਰਾਂ ਨੂੰ ਹੁਣ
ਯਾਰਾ ਓਏ ਯਾਰਾਂ ਨੂੰ ਹੁਣ
ਹਾ ਯਾਰਾ ਓਏ ਯਾਰਾਂ ਨੂੰ ਹੁਣ
ਅਖਾੜੇ ਵਿੱਚ ਟਾਈਮ ਨਈਂ ਲੱਗਦਾ
ਪਾਉਂਦੇ ਪਰ ਟਾਈਮ ਗਵੱਈਏ
ਕੱਟੇ ਜਾਂਦੇ ਝੱਟ ਪਰਚੇ
ਏਨ੍ਹਾਂ ਵੀ ਸੱਚ ਨਾ ਕਹੀਏ
ਕੱਲਯੁਗ ਆ ਪੁੱਤ ਨਾ ਪਿਓ ਦੀ
ਮਾਂ ਦੀ ਗੱਲ ਧੀ ਨਾ ਮੰਨੇ
ਪੰਜਾਂ ਕੁ ਸਾਲਾਂ ਮੰਗਰੋਂ
ਆਉਂਦੇ ਠੱਗ ਵੰਨ੍ਹ ਸਵੰਨ੍ਹੇ
ਸੜਕਾਂ ਤੇ ਰੁੱਲਗੇ ਸੀ ਓਏ
ਬਾਣੀ ਦੇ ਪਾਵਨ ਪੰਨੇ
ਸੜਕਾਂ ਤੇ ਰੁੱਲਗੇ ਸੀ ਓਏ
ਬਾਣੀ ਦੇ ਪਾਵਨ ਪੰਨੇ
ਬਾਣੀ ਦੇ ਪਾਵਨ ਪੰਨੇ
ਬਾਣੀ ਦੇ ਪਾਵਨ ਪੰਨੇ
ਦਿੰਦੇ ਗੁਰੂਆਂ ਨੂੰ ਮੱਤਾਂ
ਬੇਮੁਖ ਹੋ ਗਏ ਨੇ ਚੇਲੇ
ਭਿਓਂ ਕੇ ਵਿਚ ਚਾਸ਼ਣੀਆਂ ਦੇ
ਵਿੱਕਦੇ ਸ਼ਰੇਆਮ ਕਰੇਲੇ
ਸੱਪਾਂ ਤੋਂ ਵੱਧ ਉਗਲਦੇ
ਜ਼ਹਿਰਾਂ ਇਨਸਾਨ ਪਏ ਨੇ
ਛੱਤਾਂ ਤਾਂ ਚੋਣ ਸਕੂਲੇ
ਪੱਕੇ ਸ਼ਮਸ਼ਾਨ ਪਏ ਨੇ
ਲੋਕਾਂ ਦਾ ਹੱਕ ਮਾਰਕੇ
ਕਰਦੇ ਕਈ ਦਾਨ ਪਏ ਨੇ
ਲੋਕਾਂ ਦਾ ਹੱਕ ਮਾਰਕੇ
ਕਰਦੇ ਕਈ ਦਾਨ ਪਏ ਨੇ
ਕਰਦੇ ਕਈ ਦਾਨ ਪਏ ਨੇ
ਕਰਦੇ ਕਈ ਦਾਨ ਪਏ ਨੇ
ਤੇਰੇ ਓਏ ਸਮਝ ਨਾ ਆਉਣੀ
ਬਾਹਲੀ ਗਈ ਉਲਝ ਕਹਾਣੀ
ਮੜੀਆਂ 'ਤੇ ਘਿਓ ਦੇ ਦੀਵੇ
ਜੀਓੰਦੇ-ਜੀ ਦੇਣ ਨਾ ਪਾਣੀ
ਕਾਬਲ ਸਰੂਪਵਾਲੀ ਦਾ
ਤੂੰ ਕ੍ਯੂਂ ਪੀਯਾ ਝੁੜਦਾ ਕੰਡੇ
AC ਵਿਚ ਬਹਿ ਕੇ ਸੁਣਿਆ
ਕਈਆਂ ਰੁੱਖ ਸ਼ਾਂਹ ਲਏ ਵੰਡੇ
ਦੁਨੀਆਂ ਤੋਂ ਬਚ ਜਾ ਸੱਜਣਾ
ਇਹਦੇ ਛੋਹਂ ਪਾਸੇ ਦੰਦੇ
ਦੁਨੀਆਂ ਤੋਂ ਬਚ ਜਾ ਸੱਜਣਾ
ਇਹਦੇ ਛੋਹਂ ਪਾਸੇ ਦੰਦੇ
ਇਹਦੇ ਛੋਹਂ ਪਾਸੇ ਦੰਦੇ
ਹਾਂ ਇਹਦੇ ਛੋਹਂ ਪਾਸੇ ਦੰਦੇ
ਬੋਲੀ ਕਿਤੇ ਮੁੱਕ ਨਾ ਜਾਵੇ
ਇਹ ਵੀ ਗੱਲ ਸੋਚ ਵਿਚਾਰੋ
ਬੇਸ਼ੱਕ ਬੋਲੋ ਅੰਗਰੇਜ਼ੀ
ਮਾਂ ਨੂੰ ਨਾ ਧੱਕੇ ਮਾਰੋ
ਨਸ਼ਿਆਂ ਵਿਚ ਪੈ ਗਏ ਗੱਬਰੂ
ਅਣਖਾਂ ਕੀਤੇ ਰੁੜ-ਪੁੜ ਗਈਆਂ
ਟਿਕ-ਟੋਕ ਜੇ ਬੰਦ ਨਾ ਹੁੰਦਾ
ਬਣਨਾ ਨਚਾਰ ਸੀ ਕਈਆਂ
ਮਾਪੇ ਤੇ ਹੁਸਨ-ਜਵਾਨੀ
ਮੁੜਦੇ ਨਾ ਵਾਪਸ ਬਈ ਓਏ
ਹੋ ਸਕਦਾ ਕੌੜ੍ਹੀ ਲੱਗੇ
ਗੱਲ ਥੋੜੀ ਸੱਚ ਕਹੀ ਓਏ
ਹੋ ਸਕਦਾ ਕੌੜ੍ਹੀ ਲੱਗੇ
ਗੱਲ ਥੋੜੀ ਸੱਚ ਕਹੀ ਓਏ
ਗੱਲ ਥੋੜੀ ਸੱਚ ਕਹੀ ਓਏ
Banned was written by .
Banned was produced by .
Ranjit Bawa released Banned on Fri Aug 21 2020.